ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ 2010 ਵੈਨਕੁਵਰ ਉਲਿੰਪਿਕ ਖੇਡਾਂ ਦੌਰਾਨ ਕ੍ਰਿਪਾਨ ਨੂੰ ਮਾਨਤਾ ਦੇਣ ਸਬੰਧੀ ਫੈਸਲੇ ਦਾ ਸਵਾਗਤ

October 15, 2009

khanda-blue-smallਔਟਵਾ ਅਕਤੂਬਰ 15, 2009 – ਵੈਨਕੁਵਰ 2010 ਇੰਟੀਗਰੇਟਡ ਸਕਿਉਰਿਟੀ ਯੂਨਿਟ (ਵੀ. 2010 ਆਈ. ਐਸ. ਯੂ.) ਵਲੋਂ 2010 ਦੀਆਂ ਵੈਨਕੁਵਰ ਵਿਚ ਹੋਣ ਜਾ ਰਹੀਆਂ ਉਲਿੰਪਿਕ ਅਤੇ ਪੈਰਾਉਲਿੰਪਿਕ ਖੇਡਾਂ ਦੋਰਾਨ ਸਿੱਖਾਂ ਦੀ ਕ੍ਰਿਪਾਨ ਨੂੰ ਮਾਨਤਾ ਦੇਣ ਸੰਬੰਧੀ ਫੈਸਲੇ ਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵਲੋਂ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ।

ਸਿੱਖ ਧਰਮ ਵਿਚ ਕ੍ਰਿਪਾਨ ਦੀ ਬਹੁਤ ਅਹਿਮੀਅਤ ਹੈ। ਅੰਮ੍ਰਿਤਧਾਰੀ ਸਿੱਖ ਹਰ ਵਖ਼ਤ ਕ੍ਰਿਪਾਨ ਧਾਰਨ ਕਰ ਕੇ ਰੱਖਦਾ ਹੈ ਅਤੇ ਇਸ ਦੀ ਹੋਂਦ, ਸਿੱਖ ਨੂੰ ਉਸ ਦੇ ਧਾਰਮਿਕ ਫਰਜ਼ ਜਿਨ੍ਹਾਂ ਵਿਚ ਸਮਾਜ ਵਿਚ ਦੱਬੇ ਕੁਚਲੇ ਲੋਕਾਂ ਦੀ ਮਦਦ ਲਈ ਖਲੋਣ ਤੋਂ ਇਲਾਵਾ ਇਨਸਾਫ ਲਈ ਜੂਝਣਾ ਸ਼ਾਮਲ ਹਨ, ਨੂੰ ਵੀ ਯਾਦ ਕਰਵਾਉਂਦੀ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਦੇ ਮੁੱਖ ਸੇਵਾਦਾਰ, ਸਰਦਾਰ ਗੁਰਪ੍ਰੀਤ ਸਿੰਘ ਬੱਲ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਅਧਿਕਾਰੀਆਂ ਵਲੋਂ ਕ੍ਰਿਪਾਨ ਨੂੰ ਮਾਨਤਾ ਦੇਣ ਵਾਲਾ ਫੈਸਲਾ ਕੈਨੇਡੀਅਨ ਅਤੇ ਉਲਿੰਪਿਕ ਲਹਿਰ ਵਲੋਂ ਭਾਈਚਾਰਕ ਵਖਰੇਵਿਆਂ ਦੇ ਬਾਵਜੂਦ ਲੋਕਾਂ ਵਿਚ ਸਹਿਨਸ਼ੀਲਤਾ ਨੂੰ ਮਜ਼ਬੂਤ ਕਰਨ ਵਾਲੀਆਂ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦਾ ਹੈ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਦੇ ਸੀਨੀਅਰ ਪਾਲਿਸੀ ਅਡਵਾਈਜ਼ਰ, ਸਰਦਾਰ ਗਿਆਨ ਸਿੰਘ ਸੰਧੂ ਨੇ ਕਿਹਾ ਕੈਨੇਡਾ ਵਿਚ ਸਿੱਖਾਂ ਨੂੰ ਰਹਿੰਦੇ ਹੋਏ 100 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਅਤੇ ਸਿੱਖ ਧਰਮ ਵਿਚ ਕ੍ਰਿਪਾਨ ਦੀ ਮਹੱਤਤਾ ਨੂੰ ਸਵਿਕਾਰ ਕੀਤਾ ਜਾ ਚੁਕਿਆ ਹੈ। ਵੈਨਕੁਵਰ ਉਲਿੰਪਿਕ ਅਧਿਕਾਰੀਆਂ ਦੇ ਫੈਸਲੇ ਸਦਕਾ ਆਪਣੇ ਧਾਰਮਿਕ ਅਕੀਦੇ ਤਹਿਤ ਜ਼ਿੰਦਗੀ ਬਸਰ ਕਰ ਰਹੇ ਸਿੱਖ ਹੁਣ ਕੈਨੇਡੀਅਨ ਅਤੇ ਦੁਨੀਆ ਦੇ ਹੋਰ ਮੁਲਕਾਂ ਦੇ ਦਰਸ਼ਕਾਂ ਦੇ ਨਾਲ ਸਰਦ ਰੁੱਤ ਦੀਆਂ 2010 ਵੈਨਕੁਵਰ ਉਲਿੰਪਿਕ ਖੇਡਾਂ ਨੂੰ ਮਾਣ ਸਕਣਗੇ।

ਵੈਨਕੁਵਰ ਵਿਚ ਹੋਣ ਜਾ ਰਹੀਆਂ ਖੇਡਾਂ ਵਿਚ ਦਰਸ਼ਕ ਵਜੋਂ ਸ਼ਾਮਲ ਹੋਣ ਜਾ ਰਹੇ ਸਿੱਖਾਂ ਨੂੰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵਲੋਂ ਬੇਨਤੀ ਹੈ ਕਿ ਉਹ ਅਧਿਕੲਰੀਆਂ ਵਲੋਂ ਕ੍ਰਿਪਾਨ ਸਬੰਧੀ ਬਣਾਈ ਪਾਲਸੀ ਤੋਂ ਜਾਣੂ ਹੋਣ ਅਤੇ ਉਸ ਦੀ ਸੰਪੂਰਨ ਰੂਪ ਵਿਚ ਪਾਲਣਾ ਕਰਨ। ਕਿਰਪਾ ਕਰਕੇ ਵਧੇਰੇ ਜਾਣਕੲਰੀ ਲਈ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਜਾਂ ਵੀ. 2010 ਆਈ ਐਸ. ਯੂ. ਦੇ ਨਾਲ ਸੰਪਰਕ ਕਰਨ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ, ਇੱਕ ਬੇਮੁਨਾਫਾ ਸੰਸਥਾ ਹੈ ਜਿਹੜੀ ਸਿੱਖ ਭਾਈਚਾਰੇ ਦੇ ਹੱਕਾਂ ਅਤੇ ਵਿਚਾਰਾਂ ਦੀ ਰਾਖੀ ਅਤੇ ਪ੍ਰਫੁੱਲਤਾ ਲਈ ਅਤੇ ਵਗੈਰ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ, ਸਾਰਿਆਂ ਦੇ ਹੀ ਮਨੁੱਖੀ ਹੱਕਾਂ ਦੀ ਪ੍ਰੌੜਤਾ ਤੇ ਰਾਖੀ ਲਈ ਕਮ ਕਰਦੀ ਹੈ। ਇਹ ਪਾਲਿਸੀ, ਸਿੱਦਕੀ ਸਿੱਖਾਂ ਵਲੋਂ, ਸਾਰਿਆਂ ਦੇ ਭਲੇ ਲਈ ਕੀਤੇ ਕੱਮਾਂ ਕਾਰਾਂ ਦੀ ਇਕ ਨਿੱਕੀ ਜਿਹੀ ਝੱਲਕ ਪੋਸ਼ ਕਰਦੀ ਹੈ।
-30-

Category: Press Release | RSS 2.0 Both comments and pings are currently closed.

No Comments

Comments are closed.

  • Search

  • Contact

    Head Office: Ottawa

    1183 Cecil Avenue
    Ottawa, Ontario
    K1H 7Z6 Canada

    Tel: (613) 521 1984
    Fax: (613) 521 SIKH (7454)