ਸੁਰਿਖਆ ਦਿਸ਼ਾ ਨਿਰਦੇਸ਼ (ਗਾਈਡਲਾਈਨਜ਼) ਵੈਨਕੂਵਰ 2010 ਵਿੰਟਰ ਖੇਡਾਂ ਦੇ ਅਸਥਾਨਾਂ ‘ਤੇ ਸਿਖਾਂ ਨੂੰ ਕਿਰਪਾਨ ਪਾਉਣ ਦੀ ਆਗਿਆ ਦਿੰਦੇ ਹਨ। ਇਂਟੀਗਰੇਟਿਡ ਸਿਕਯੂਰਿਟੀ ਯੂਨਿਟ (ਆਈ. ਐਸ. ਯੂ.) ਦੀ ਪ੍ਰੈਸ ਰਿਲੀਜ਼ ਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਪੰਜਾਬੀ ਤਰਜ਼ਮਾ

October 15, 2009

ਵੈਨਕੂਵਰ – ਵੈਨਕੂਵਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀਆਂ ਕਾਰਵਾਈਆਂ ਵਿਖੇ ਸਿੱਖ ਸਿਧਾਂਤਾਂ ਦੀ ਪਾਲਣਾ ਕਰਨ
ਵਾਲੇ ਸਿਖਾਂ ਦੇ ਦਾਖਲੇ ਨੂੰ ਸੌਖਾ ਬਨਾਉਣ ਲਈ ਵੈਨਕੂਵਰ ਇੰਟੀਗਰੇਟਡ ਸਿਕਯੂਰਿਟੀ ਯੂਨਿਟ ਨੇ ਦਿਸ਼ਾਨਿਰਦੇਸ਼ ਬਣਾਏ ਹਨ ਜੋ ਕਿ ਸਿਖਾਂ ਨੂੰ ਧਾਰਮਕ ਮਰਯਾਦਾ ਅਨੁਸਾਰ ਕਿਰਪਾਨ ਪਾਉਣ ਦੀ ਆਗਿਆ ਦਿੰਦੇ ਹਨ।

ਇਹ ਨਵੇਂ ਨਿਯਮ (ਦਿਸ਼ਾ ਨਿਰਦੇਸ਼) ਕਿਰਪਾਨ ਪਹਿਨਣ ਵਾਲੇ ਅਮ੍ਰ੍ਰਿਤਧਾਰੀ ਸਿੱਖਾਂ ਦੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀਆਂ ਕਾਰਵਾਈਆਂ ਵਿਖੇ ਸ਼ਾਮਿਲ ਹੋ ਸਕਣ ਨੂੰ ਯਕੀਨੀ ਬਨਾਉਣ ਲਈ ਸਿੱਖ ਭਾਈਚਾਰੇ ਦੇ ਪ੍ਰਤੀਨਿੱਧਾਂ ਦੇ ਨੱਲ ਵਿਚਾਰ ਵਟਾਂਦਰਾ ਕਰਕੇ ਬਣਾਏ ਗਏ ਹਨ।

ਖੇਡ ਅਸਥਾਨਾਂ, ਭਾਗ ਲੈਣ ਵਾਲੇ ਖਿਡਾਰੀਆਂ, ਕਰਮਚਾਰੀਆਂ, ਅਤੇ ਦਰਸ਼ਕਾਂ ਦੀ ਸੁਰੱਖਿਆ ਅਤੇ ਕੁਸ਼ਲਤਾ ਨੂੰ ਬਣਾਈ ਰੱਖਣਾ ਸਰਵੋਚ ਹੈ। ਇਹ ਦਿਸ਼ਾ ਨਿਰਦੇਸ਼ ਕਨੇਡਾ ਦੇ ਕਨੂੰਨ ਅਤੇ ਕਦਰਾਂ ਕੀਮਤਾਂ ਅਨੁਸਾਰ ਧਾਰਮਕ ਆਜ਼ਾਦੀ ਨੂੰ ਯੋਗ ਅਸਥਾਨ ਦਿੰਦੇ ਹਨ। ਇਂਟੀਗਰੇਟਡ ਸਿਕਯੂਰਿਟੀ ਯੂਨਿਟ ਵਲੋਂ ਕੀਤੀ ਗਈ ਖੋਜ ਇਹ ਦਰਸਾਉਂਦੀ ਹੈ ਕਿ ਅਜਿਹੀਆਂ ਉਦਾਹਰਨਾਂ ਬਹੁਤ ਹੀ ਘੱਟ ਮਿਲਦੀਆਂ ਹਨ ਜਿਥੇ ਕਿ ਕਿਰਪਾਨ ਨੂੰ ਹਥਿਆਰ ਦੇ ਤੌਰ ਤੇ ਵਰਤਿਆ ਗਿਆ ਹੋਵੇ।

ਕਿਰਪਾਨ ਪਹਿਨਣ ਵਾਲੇ ਅੰਮ੍ਰ੍ਰਿਤਧਾਰੀ ਸਿੱਖਾਂ ਲਈ ਜ਼ਰੂਰੀ ਹੈ ਕਿ ਉਹ ਪੁੱਛ ਗਿੱਛ ਕੀਤੇ ਜਾਣ ਤੋਂ ਪਹਿਲਾਂ ਹੀ ਸੁਰੱਖਿਆ ਅਧਿਕਾਰੀਆਂ ਨੂੰ ਦਸ ਦੇਣ ਕਿ ਉਨ੍ਹਾਂ ਕਿਰਪਾਨ ਪਹਿਨੀ ਹੋਈ ਹੈ, ਜਿਸ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਹੈ।

1. ਸਾਰੇ ਕਕਾਰ ਧਾਰਨ ਕੀਤੇ ਹੋਣਾ ਜ਼ਰੂਰੀ ਹੈ।
2. ਮਿਆਨ ਸਮੇਤ ਕਿਰਪਾਨ ਦੀ ਲੰਬਾਈ 7.5 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਿਸ ਦਾ ਫਲ ਚਾਰ ਇੰਚ ਤੋਂ ਵੱਧ ਨਾ ਹੋਵੇ ਤੇ ਦਸਤਾ ਦੋ ਇੰਚ ਜਾਂ ਘੱਟ ਹੋਵੇ।
3. ਇਹ ਜ਼ਰੂਰੀ ਹੈ ਕਿ ਕਿਰਪਾਨ, ਮਿਆਨ ਸਮੇਤ ਗਾਤਰੇ ਵਿਚ ਸੁਰਖਿਅਤ ਹੋਵੇ, ਅਤੇ ਧੜ ਦੇ ਨਾਲ ਪਾਏ ਹੋਣ ਦੇ ਨਾਲ ਨਾਲ ਕਿਰਪਾਨ ਸਿੱਖ ਮਰਯਾਦਾ ਅਨੁਸਾਰ ਪਾਈ ਹੋਵੇ।
4. ਇਹ ਵੀ ਜ਼ਰੂਰੀ ਹੈ ਕਿ ਕਿਰਪਾਨ ਬਸਤਰਾਂ ਦੇ ਹੇਠੋਂ ਦੀ ਪਾਈ ਹੋਵੇ ਅਤੇ ਆਸਾਨੀ ਨਾਲ ਪਹੁੰਚਣਯੋਗ ਨਾ ਹੋਵੇ।
ਇਹ ਸ਼ਰਤਾਂ ਪੂਰੀਆਂ ਨਾ ਹੋਣ ਦੀ ਸੂਰਤ ਵਿਚ ਆਈ.ਐਸ.ਯੂ., ਨੂੰ ਹੱਕ ਹੈ ਕਿ ਤੁਹਾਡਾ ਦਾਖਲਾ ਰੋਕ ਦੇਣ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਵੀ 2010 ਇਂਟੀਗਰੇਟਿਡ ਸਿਕਯੂਰਿਟੀ ਯੂਨਿਟ
ਪਬਲਿਕ ਅਫੇਅਰਜ਼ ਯੂਨਿਟ
604-247-8600

Category: Latest News | RSS 2.0 | Give a Comment | trackback

No Comments

Leave a Reply

  • Search

  • Contact

    Head Office: Ottawa

    1183 Cecil Avenue
    Ottawa, Ontario
    K1H 7Z6 Canada

    Tel: (613) 521 1984
    Fax: (613) 521 SIKH (7454)